Pages

Wednesday, 15 April 2015

IPL ਨੂੰ ਲੈ ਕੇ ਪ੍ਰੀਤੀ ਜ਼ਿੰਟਾ ਨੇ ਦਿੱਤਾ ਹੈਰਾਨ ਕਰ ਦੇਣ ਵਾਲਾ ਬਿਆਨ...!

ਆਈ. ਪੀ. ਐੱਲ. ਨੂੰ ਹੁਣ ਮੇਰੀ ਜ਼ਰੂਰਤ ਨਹੀਂ ਹੈ : ਪ੍ਰਿਟੀ ਜ਼ਿੰਟਾ

ਮੁੰਬਈ- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਆਪਣੀ ਟੀਮ ਕਿੰਗਸ ਇਲੈਵਨ ਪੰਜਾਬ ਦੇ ਨਾਲ ਵਿਅਸਤ ਰਹਿਣ ਦੀ ਵਜ੍ਹਾ ਨਾਲ ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਪਿਛਲੇ ਕੁਝ ਸਾਲਾਂ ਤੋਂ ਫਿਲਮੀ ਕੈਰੀਅਰ ਵਲ ਜ਼ਿਆਦਾ ਧਿਆਨ ਨਹੀਂ ਦੇ ਪਾ ਰਹੀ ਸੀ। ਹੁਣ ਇਹ ਸੁੰਦਰੀ ਜਲਦ ਹੀ ਛੋਟੇ ਪਰਦੇ 'ਤੇ ਨਜ਼ਰ ਆਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਆਈ. ਪੀ. ਐੱਲ. ਨੂੰ ਹੁਣ ਮੇਰੀ ਜ਼ਰੂਰਤ ਨਹੀਂ ਹੈ। ਕਿੰਗਸ ਇਲੈਵਨ ਪੰਜਾਬ ਦੀ ਸਹਿ ਮਾਲਿਕ ਪ੍ਰੀਤੀ ਜ਼ਿੰਟਾ ਡਾਂਸ ਰਿਐਲਿਟੀ ਸ਼ੋਅ 'ਨਚ ਬਲੀਏ' 'ਚ ਜੱਜ ਦੇ ਰੂਪ 'ਚ ਛੋਟੇ ਪਰਦੇ 'ਤੇ ਦਿਖਾਈ ਦੇਵੇਗੀ। 
ਪ੍ਰੀਤੀ ਨੇ ਕਿਹਾ ਕਿ ਮੈਂ 2008 'ਚ ਕ੍ਰਿਕਟ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਸੀ, ਕਿਉਂਕਿ ਅਦਾਕਾਰੀ ਅਜਿਹਾ ਕੰਮ ਨਹੀਂ, ਜਿਸ ਨੂੰ ਤੁਸੀਂ ਹਲਕੇ 'ਚ ਲੈ ਲਵੋ। ਮੈਂ ਨਵਾਂ ਕੰਮ ਸ਼ੁਰੂ ਕਰ ਰਹੀ ਸੀ, ਇਸ ਲਈ ਉਸ ਸਮੇਂ ਮੇਰਾ ਧਿਆਨ ਕ੍ਰਿਕਟ 'ਤੇ ਦੇਣਾ ਜ਼ਰੂਰੀ ਸੀ। ਪਰ ਲੱਗਦਾ ਹੈ ਕਿ ਆਈ. ਪੀ. ਐੱਲ. ਨੂੰ ਹੁਣ ਮੇਰੀ ਜ਼ਰੂਰਤ ਨਹੀਂ ਹੈ।

1 comment:

  1. Vashikaran is Best Service in India We Are Professional ‪#‎vashikaran‬# ‪#‎specialist‬# Visit Us http://www.vashikaranspecialistsharmaji.com

    ReplyDelete