ਕਾਦੀਆਂ-ਬਿਆਸ ਰੇਲਵੇ ਲਾਈਨ ਦਾ ਪ੍ਰਾਜੈਕਟ ਮੈਂ ਬੜੀ ਮਿਹਨਤ ਨਾਲ ਮਨਜ਼ੂਰ ਕਰਵਾਇਆ
ਕਾਹਨੂੰਵਾਨ/ਗੁਰਦਾਸਪੁਰ(ਵਿਨੋਦ)-ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਨਿੱਜੀ ਹਲਕਾ ਕਾਦੀਆਂ ਹੋਣ ਕਰਕੇ ਅਤੇ ਰੇਲਵੇ ਦੇ ਸਰਹੱਦੀ ਖੇਤਰ ਵਿਚ ਢੋਆ-ਢੁਆਈ ਦਾ ਮੁੱਖ ਗੋਦਾਮ ਸਥਾਪਤ ਕਰਨ ਲਈ ਮੈਂ ਆਪਣੇ ਐੱਮ. ਪੀ. ਕਾਰਜਕਾਲ ਦੌਰਾਨ ਕਾਦੀਆਂ ਤੋਂ ਬਿਆਸ ਰੇਲਵੇ ਲਾਈਨ ਪ੍ਰਾਜੈਕਟ ਪਹਿਲਾਂ ਹੀ ਬੜੀ ਸਖਤ ਮਿਹਨਤ ਕਾਰਨ ਉਸ ਵੇਲੇ ਦੀ ਡਾ. ਮਨਮੋਹਨ ਸਿੰਘ ਦੀ ਸਰਕਾਰ ਤੋਂ ਮਨਜ਼ੂਰ ਕਰਵਾ ਚੁੱਕਾ ਹਾਂ। ਉਨ੍ਹਾਂ ਕਿਹਾ ਕਿ ਜੇਕਰ ਇਹ ਪ੍ਰਾਜੈਕਟ ਸਮਾਂ ਰਹਿੰਦੇ ਸ਼ੁਰੂ ਹੋ ਜਾਂਦਾ ਤਾਂ ਰੇਲਵੇ ਦਾ ਕਾਦੀਆਂ ਤਕ ਦਾ 40 ਕਿਲੋਮੀਟਰ ਦੇ ਕਰੀਬ ਸਫਰ ਘੱਟ ਜਾਣਾ ਸੀ ਕਿਉਂਕਿ ਹਾਲ ਦੀ ਘੜੀ ਬਿਆਸ ਤੋਂ ਕਾਦੀਆਂ ਆਉਣ ਲਈ ਰੇਲ ਨੂੰ ਵਾਇਆ ਅੰਮ੍ਰਿਤਸਰ ਆਉਣਾ ਪੈਂਦਾ ਹੈ।
ਇਸ ਪ੍ਰਾਜੈਕਟ ਬਾਰੇ ਐੱਮ. ਪੀ. ਵਿਨੋਦ ਖੰਨਾ ਅਤੇ ਅਕਾਲੀ ਦਲ ਦੇ ਸੇਵਾ ਸਿੰਘ ਸੇਖਵਾਂ ਮੇਰੇ ਨਾਲ ਕਿਤੇ ਵੀ ਪਬਲਿਕ ਤੌਰ 'ਤੇ ਜਾਂ ਕਿਸੇ ਨਿੱਜੀ ਟੀ. ਵੀ. ਚੈਨਲ 'ਤੇ ਖੁੱਲ੍ਹੀ ਬਹਿਸ ਦੌਰਾਨ ਲੋੜੀਂਦੇ ਤੱਥ ਲੋਕ ਕਚਹਿਰੀ ਵਿਚ ਪੇਸ਼ ਕਰਨ।
ਇਸ ਪ੍ਰਾਜੈਕਟ ਲਈ ਉਸ ਸਮੇਂ ਦੇ ਕੇਂਦਰੀ ਬਜਟ ਵਿਚ 250 ਕਰੋੜ ਰੁਪਏ ਰਾਖਵੇਂ ਵੀ ਰੱਖੇ ਗਏ ਸਨ ਪਰ ਕੁਝ ਸਾਬਕਾ ਅਕਾਲੀ ਮੰਤਰੀਆਂ ਨੂੰ ਇਹ ਵੱਡਾ ਪ੍ਰਾਜੈਕਟ ਪਤਾ ਨਹੀਂ ਕਿਉਂ ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਇਸ ਰੇਲਵੇ ਲਾਈਨ ਅਧੀਨ ਆਉਂਦੇ ਕੁਝ ਕਿਸਾਨਾਂ ਤੋਂ ਪਟੀਸ਼ਨਾਂ ਲੈ ਕੇ ਉਸ ਵਿਚ ਰੁਕਾਵਟਾਂ ਪਾ ਦਿੱਤੀਆਂ।
ਉਨ੍ਹਾਂ ਦੱਸਿਆ ਕਿ ਉਸ ਸਮੇਂ ਰੇਲਵੇ ਟ੍ਰੈਫਿਕ ਦੇ ਜਲੰਧਰ ਸੁਪਰਡੈਂਟ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਬਕਾਇਦਾ ਤੌਰ 'ਤੇ ਚਿੱਠੀ ਪੱਤਰ ਦੇ ਕੇ ਸਬ-ਡਵੀਜ਼ਨ ਪੱਧਰੀ ਅਧਿਕਾਰੀ ਦੀ ਹਾਜ਼ਰੀ ਤੋਂ ਇਲਾਵਾ ਪੁਲਸ ਫੋਰਸ ਦੀ ਸਹਾਇਤਾ ਨਾਲ ਰੇਲਵੇ ਲਾਈਨ ਲਈ ਲੋੜੀਂਦੀ ਜ਼ਮੀਨ ਦੀ ਨਿਸ਼ਾਨਦੇਹੀ ਕਰਵਾਉਣ ਦੀ ਮੰਗ ਕੀਤੀ ਸੀ ਪਰ ਪੰਜਾਬ ਸਰਕਾਰ ਦੇ ਦਬਾਅ ਕਰਕੇ ਜ਼ਿਲਾ ਅਧਿਕਾਰੀਆਂ ਨੇ ਇਸ ਪ੍ਰਾਜੈਕਟ ਨੂੰ ਕਿਸੇ ਸਿਰੇ ਨਹੀਂ ਲੱਗਣ ਦਿੱਤਾ।
ਹੁਣ ਐੱਮ. ਪੀ. ਵਿਨੋਦ ਖੰਨਾ ਸਾਬਕਾ ਅਕਾਲੀ ਮੰਤਰੀਆਂ ਨੂੰ ਨਾਲ ਲੈ ਕੇ ਸੁੱਕੇ ਸਿਆਸੀ ਨੰਬਰ ਬਣਾ ਰਿਹਾ ਹੈ ਕਿ ਮੈਂ ਕਾਦੀਆਂ ਤੋਂ ਬਿਆਸ ਰੇਲਵੇ ਲਾਈਨ ਦਾ ਪ੍ਰਾਜੈਕਟ ਮਨਜ਼ੂਰ ਕਰਵਾ ਲਿਆ ਹੈ ਅਤੇ ਇਹ ਰੇਲਵੇ ਲਾਈਨ ਛੇਤੀ ਹੀ ਸ਼ੁਰੂ ਹੋ ਜਾਵੇਗੀ ਤੇ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਦਿਨ-ਰਾਤ ਇਕ ਕਰਕੇ ਕਾਦੀਆਂ-ਬਿਆਸ ਰੇਲਵੇ ਲਾਈਨ ਦਾ ਪ੍ਰਾਜੈਕਟ ਮਨਜ਼ੂਰ ਕਰਵਾਉਣਾ ਜ਼ਿੰਦਗੀ ਦੇ ਮੁੱਖ ਟੀਚਿਆਂ ਵਿਚੋਂ ਇਕ ਹੈ ਅਤੇ ਕਿਹਾ ਕਿ ਮੈਂ ਇਸ ਦਾ ਝੂਠਾ ਸਿਆਸੀ ਲਾਭ ਲੈਣ ਵਾਲੇ ਲੋਕਾਂ ਦੀ ਪਾਰਟੀ ਵਲੋਂ ਸਖਤ ਤੌਰ 'ਤੇ ਨਿਖੇਧੀ ਕਰਦਾ ਹਾਂ।

No comments:
Post a Comment