
ਜਲੰਧਰ ਲੋਕ ਸਭਾ ਖੇਤਰ ਤੋਂ ਢਾਈ ਲੱਖ ਨਾਲੋਂ ਜ਼ਿਆਦਾ ਵੋਟਾਂ ਹਾਸਲ ਕਰਨ ਵਾਲੀ ਜੋਤੀਮਾਨ ਅਕਸ਼ਰਾ ਨੇ ਦੱਸਿਆ ਕਿ ਉਹ ਯੋਗੇਂਦਰ ਯਾਦਵ ਦੀ ਮੀਟਿੰਗ ਵਿਚ ਆਪਣੇ ਵਾਲੰਟੀਅਰਾਂ ਸਮੇਤ ਭਾਗ ਲੈਣ ਲਈ ਜਾ ਰਹੀ ਹੈ।
ਜੋਤੀਮਾਨ ਨੇ ਅੱਜ ਇਹ ਦੱਸਿਆ ਕਿ ਜਲੰਧਰ ਲੋਕ ਸਭਾ ਖੇਤਰ ਵਿਚ ਪੈਂਦੇ ਸਾਰੇ 9 ਵਿਧਾਨ ਸਭਾ ਖੇਤਰਾਂ ਤੋਂ ਵਾਲੰਟੀਅਰ ਦਿੱਲੀ ਰਵਾਨਾ ਹੋ ਚੁੱਕੇ ਹਨ ਅਤੇ ਯੋਗੇਂਦਰ ਯਾਦਵ ਵਲੋਂ ਪਾਰਟੀ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਜੋ ਵੀ ਨਿਰਦੇਸ਼ ਸਾਨੂੰ ਦਿੱਤੇ ਜਾਣਗੇ, ਦੀ ਪਾਲਣਾ ਕੀਤੀ ਜਾਵੇਗੀ।
ਜੋਤੀਮਾਨ ਨੇ ਕਿਹਾ ਕਿ ਉਹ ਖੁਦ ਨੂੰ ਆਮ ਆਦਮੀ ਪਾਰਟੀ ਵਿਚੋਂ ਨਿਕਲਿਆ ਹੋਇਆ ਨਹੀਂ ਸਮਝਦੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਹੁਣ ਤੱਕ ਪਾਰਟੀ ਵਿਚੋਂ ਕੱਢਣ ਸੰਬੰਧੀ ਕੋਈ ਲਿਖਤੀ ਚਿੱਠੀ ਮਿਲੀ ਹੈ।
ਉਨ੍ਹਾਂ ਕਿਹਾ ਕਿ ਖੁਦ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਨੇ ਕਹਿ ਦਿੱਤਾ ਹੈ ਕਿ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਕਿਸੇ ਨੂੰ ਵੀ ਪਾਰਟੀ ਵਿਚੋਂ ਕੱਢਿਆ ਨਾ ਜਾਵੇ।
No comments:
Post a Comment