
ਇਸ ਸੰਬੰਧੀ ਥਾਣਾ ਵੈਰੋਵਾਲ ਵਿਖੇ ਦਰਜ ਕਰਵਾਏ ਬਿਆਨਾਂ ਵਿਚ ਹਰਬੰਸ ਕੌਰ ਪਤਨੀ ਕੁੰਦਨ ਸਿੰਘ ਵਾਸੀ ਆਲੀਆ ਨੇ ਦੱਸਿਆ ਕਿ ਉਸਦੀ ਦੋਹਤੀ ਵਾਸੀ ਮੀਆਂਵਿੰਡ ਦਾ ਵਿਆਹ ਹਰਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਬੁੰਡਾਲਾ ਨਾਲ 14 ਅਪ੍ਰੈਲ ਨੂੰ ਹੋਣਾ ਸੀ। ਇਸ ਸੰਬੰਧੀ ਉਹ ਮੀਆਂਵਿੰਡ ਵਿਖੇ ਆਈ ਹੋਈ ਸੀ। 13 ਅਪ੍ਰੈਲ ਨੂੰ ਸਵੇਰੇ 10 ਵਜੇ ਉਸਦਾ ਜਵਾਈ ਸਮੇਤ ਨਜ਼ਦੀਕੀ ਰਿਸ਼ਤੇਦਾਰ ਸ਼ਗਨ ਲਗਾਉਣ ਲਈ ਪਿੰਡ ਬੁੰਡਾਲਾ ਵਿਖੇ ਗਏ ਤਾਂ ਦੁਪਹਿਰ ਨੂੰ ਹਰਜੀਤ ਸਿੰਘ ਉਰਫ ਜੀਤੂ ਪੁੱਤਰ ਬਲਕਾਰ ਸਿੰਘ ਵਾਸੀ ਮੀਆਂਵਿੰਡ, ਰਣਜੀਤ ਸਿੰਘ ਉਰਫ ਰਾਣਾ ਪੁੱਤਰ ਬਲਕਾਰ ਸਿੰਘ ਵਾਸੀ ਮੀਆਂਵਿੰਡ, ਗੋਪੀ ਲੰਮਾ ਵਾਸੀ ਜਵੰਦਪੁਰ, ਭਿੰਦਾ ਪੁੱਤਰ ਬੱਲੀ ਭਲਵਾਨ ਵਾਸੀ ਜਵੰਦਪੁਰ ਸਮੇਤ 5-7 ਅਣਪਛਾਤੇ ਵਿਅਕਤੀ ਆਏ, ਜਿਨ੍ਹਾਂ ਨੇ ਪਿਸਤੌਲ ਨਾਲ ਹਵਾਈ ਫਾਇਰ ਕੀਤੇ ਅਤੇ ਜ਼ਬਰਦਸਤੀ ਉਸਦੀ ਦੋਹਤੀ ਨੂੰ ਚੁੱਕ ਕੇ ਲੈ ਗਏ ਅਤੇ 12 ਤੋਲੇ ਸੋਨਾ ਅਤੇ 25 ਹਜ਼ਾਰ ਰੁਪਏ ਨਕਦੀ ਵੀ ਨਾਲ ਲੈ ਗਏ। ਤਫਤੀਸ਼ੀ ਅਫ਼ਸਰ ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਅਣਪਛਾਤੇ 7 ਵਿਅਕਤੀਆਂ ਸਣੇ 11 ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
No comments:
Post a Comment