Pages

Friday, 17 May 2019

ਦਿੱਲੀ ਦਾ ਮੌਸਮ ਖ਼ਰਾਬ ਹੋਣ ਦੇ ਚੱਲਦਿਆਂ ਕੌਮਾਂਤਰੀ ਤੇ ਘਰੇਲੂ ਉਡਾਣਾਂ ਅੰਮ੍ਰਿਤਸਰ ਉੱਤਰੀਆਂ, ਯਾਤਰੀ ਰਹੇ ਪ੍ਰੇਸ਼ਾਨ

ਦਿੱਲੀ ਦਾ ਮੌਸਮ ਖ਼ਰਾਬ ਹੋਣ ਦੇ ਚੱਲਦਿਆਂ ਕੌਮਾਂਤਰੀ ਤੇ ਘਰੇਲੂ ਉਡਾਣਾਂ ਅੰਮ੍ਰਿਤਸਰ ਉੱਤਰੀਆਂ, ਯਾਤਰੀ ਰਹੇ ਪ੍ਰੇਸ਼ਾਨ

ਰਾਜਾਸਾਂਸੀ, 18 ਮਈ (ਖੀਵਾ) - ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬੀਤੀ ਸ਼ਾਮ ਤੋਂ ਅਚਾਨਕ ਮੌਸਮ ਖ਼ਰਾਬ ਹੋਣ ਕਾਰਨ ਵੱਖ ਵੱਖ ਦੇਸ਼ਾਂ ਅਤੇ ਭਾਰਤ ਦੇ ਸੂਬਿਆਂ ਵਿਚੋਂ ਦਿੱਲੀ ਹਵਾਈ ਅੱਡੇ ਵਿਖੇ ਪੁੱਜਣ ਵਾਲੀਆਂ ਕੌਮਾਂਤਰੀ ਤੇ ਘਰੇਲੂ 15 ਉਡਾਣਾਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਉਤਾਰਿਆ ਗਿਆ। ਇਹ ਉਡਾਣਾਂ ਬੀਤੀ ਰਾਤ ਦਿੱਲੀ ਹਵਾਈ ਅੱਡੇ ਪੁੱਜਣੀਆਂ ਸਨ। ਮੌਸਮ ਖ਼ਰਾਬ ਹੋਣ ਕਰਕੇ ਇਨ੍ਹਾਂ ਦਾ ਮੁੱਖ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਵੱਲ ਮੋੜਿਆ ਗਿਆ ਤੇ ਮੌਸਮ ਠੀਕ ਹੋਣ ਉਪਰੰਤ ਹੀ ਇਨ੍ਹਾਂ ਨੂੰ ਦਿੱਲੀ ਲਈ ਰਵਾਨਾ ਕੀਤਾ ਗਿਆ। ਇਸ ਦੌਰਾਨ ਇਨ੍ਹਾਂ ਉਡਾਣਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

No comments:

Post a Comment